on September 5th, 2010 122 Comments
ਡ੍ਰਾਈਵਰ ਵੀਰੋ ਹੁਣ ਜਦੋਂ ਕਿ ਗਰਮੀਆਂ ਖਤਮ ਹੋਣ ਤੇ ਆ ਰਹੀ ਹੈ,ਤਾਂ ਵਿਦੇਸ਼ਾਂ ਵਿਚ ਬਹੁਤ ਸਾਰੇ ਕਲਾਕਾਰ ,ਸਿਆਸਤਦਾਨ ,ਸਾਧ ,ਬਾਬੇ ਅਤੇ ਹੋਰ ਪੰਜਾਬ ਦੇ ਬਹੁਤ ਸਾਰੇ ਫੁਕਰੇ ਵਿਦੇਸ਼ਾਂ ਵਿਚ ਤੁਰੇ ਫਿਰਦੇ ਹਨ !ਇਨਾਂ ਵਿਚੋਂ ਸਿਰਫ ਇਕ ਯਾ ਦੋ ਫੀਸਦੀ ਹੀ ਆਪਣੇ ਹੁਨਰ ਦਾ ਸਹੀ ਵਿਖਾਵਾ ਕਰਦੇ ਹਨ ,ਬਾਕੀ ਸਾਰੇ ਤਾਂ ਇਥੇ ਸੈਟ ਹੋਣ ਦੇ ਲਈ ਜੁਗਾੜ,ਫਿਟ ਕਰਨ ਦੀ ਕੋਸ਼ਿਸ਼ ਵਿਚ ਜ਼੍ਯਾਦਾ ਸਮਾਂ ਲਾਓੰਦੇ ਹਨ !ਵਿਦੇਸ਼ਾਂ ਵਿਚ ਵਸਦੇ ਪੰਜਾਬੀ ,ਆਪਣੀਆਂ ਚੋਧਰਾਂ ਖਾਤਰ ਅਤੇ ਆਪਣੀਆਂ ਫੋਟੋਆਂ ਅਖਬਾਰਾਂ ਵਿਚ ਲਾਵੋਉਣ ਦੀ ਖਾਤਰ ਇਨਾਂ ਫੁਕਰੇਆਂ ਦੇ ਅਗੇ ਪਿਛੇ ਤੁਰੇ ਫਿਰਦੇ ਹਨ ,ਜਦੋਂ ਕੋਈ ਅਪਨੀ ਗਲਤੀ ਜਾਂ ਨਾ ਸਮਝੀ ਵਿਚ ਇਨਾਂ ਕੋਲ ਆਪਣੇ ਪੈਸੇ ਜਾਂ ਕੁਝ ਹੋਰ ਗੁਆ ਲੇੰਦਾ ਹੈ ,ਫਿਰ ਪਿਟਦੇ ਹਨ !ਪਿਛਲੇ ਦੋ ਕੁ ਹਫਤੇ ਦੀ ਗਲ ਹੈ,ਕੈਲੀਫ਼ੋਰਨਿਆ ਦੇ ਸ਼ਹਿਰ ਮਨਟਿਕਾ ਵਿਚ ਇਕ ਗੁਰੂ ਘਰ ਦੇ ਗ੍ਰੰਥੀ ਨੇ ਇਕ ੧੨ ਸਾਲ ਦੀ ਬਚੀ ਤੇ ਗਲਤ ਇਰਾਦੇ ਨਾਲ ਹਥ ਲਾਯਾ,ਬਜਾਏ ਕੇ ਇਸ ਦੀ ਖਬਰ ਪੋਲੀਸ ਨੂੰ ਦਿਤੀ ਜਾਂਦੀ ਲੋਕਾਂ ਨੇ ਵਿਚ ਪੈਕੇ ਗਲ ਆਈ ਗਈ ਕਰ ਦਿੱਤੀ ,ਪੱਤਾ ਨਹੀਂ ਕਦੋਂ ਲੋਕਾਂ ਨੂੰ ਅਕਲ ਆਏਗੀ !
on September 4th, 2010 112 Comments
ਡ੍ਰਾਈਵਰ ਭਰਾਵੋ ਹੁਣ ਜਿਓਂ ਜਿਓਂ ਗਰਮੀ ਦੀ ਰੁਤ ਘਟਦੀ ਜਾ ਰਹੀ ਹੈ ਤਿਓਂ ਤਿਓਂ,ਪ੍ਰੋਡੁਸ ਅਤੇ ਫ੍ਰੇਸ਼ ਫਰੂਟ ਸਲਿਨਸ ਵੈਲੀ ਤੋਂ ਸ਼ਿਫਟ ਕਰਕੇ ਦਖਣ ਵਲ ਨੂੰ ਜਾ ਰਿਹਾ ਹੈ ! ਅਜੇ ਵੀ ਭਾੜੇ ਯਾਨੀ ਫ੍ਰੈਟ ਰੇਟ ਠੀਕ ਠਾਕ ਹੀ ਹਨ ! ਇਸ ਦਾ ਇਕ ਕਾਰਨ ਡੀਜ਼ਲ ਦੀਆਂ ਵਧੀਆਂ ਕੀਮਤਾਂ ਵੀ ਹੋ ਸਕਦੀਆਂ ਹਨ ! ਖੈਰ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਡ੍ਰਾਇਵਰਾਂ ਨੇ ਇਹ ਸੀਜ਼ਨ ਚੰਗਾ ਕਮੰ ਕੀਤਾ ਹੋਵੇਗਾ ਅਤੇ ਵਾਜਬ ਕਮਾਈ ਕੀਤੀ ਹੋਵੇਗੀ ! ਹੁਣ ਫਾਲ ਦੀ ਰੁਤ ਸ਼ੂਰੂ ਹੋ ਰਹੀ ਹੈ ,ਇਸ ਕਰਕੇ ਹੁਣੇ ਤੋਂ ਹੀ ਆਪਣੇ ਟ੍ਰਕਾਂ ਨੂੰ ਆਉਣ ਵਾਲੀ ਸਰਦੀ ਦੀ ਰੁਤ ਵਾਸਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ !ਇਸ ਬਾਰੇ ਅਗਲੇ ਬਲੋਗ ਵਿਚ ਹੋਰ ਜਾਣਕਾਰੀ ਦਿਤੀ ਜਾਵੇਗੀ ,ਬਾਕੀ ਫਿਰ ਸਹੀ !
on July 10th, 2010 106 Comments
eਡ੍ਰਾਈਵਰ ਭਰਾਵੋ ਹੁਣ ਗਰਮੀ ਦੀ ਰੁਤ ਸ਼ੂਰੂ ਹੋ ਚੁਕੀ ਹੈ !ਇਸ ਦੇ ਨਾਲ ਹੀ ਟ੍ਰਕਾਂ ਦਾ ਕਮਕਾਰ ਵੀ ਜੋਰਾਂ ਤੇ ਹੈ !
ਫ੍ਰੇਸ਼ ਸਬ੍ਜ਼ੀ ,ਫਰੂਟ ,ਅਤੇ ਫ੍ਰੋਜ੍ਨ ਸਾਮਾਨ ਦੀ ਬਹੁਤ ਮੰਗ ਹੋਣ ਕਰਕੇ ,ਅਤੇ ਅਮੇਰਿਕਾ ,ਕੈਨੇਡਾ ਵਿਚ
ਡਿਸਤਰੀਬੂਸ਼ਨ ਸਹੀ ਹੋਣ ਕਰਕੇ ਟ੍ਰਕਾਂ ਦੀ ਬਹੁਤ ਮੰਗ ਹੈ !ਇਸ ਕਰਕੇ ਭਾੜੇ ਯਾਂਨੀ ਕਿ ਫ੍ਰੈਟ ਰੇਟ ਵੀ ਚੰਗੇ ਹਨ !
ਕੁਝ ਕੁ ਮਿਸਾਲਾਂ ਹਨ ਜਿਵੇਂ ਸਲੀਨਸ ਵੈੱਲੀ ਤੋਂ ਹੁਸ੍ਤਨ ਟੇਕ੍ਸਾਸ $੩੯੦੦ ਤੋਂ $੪੨੦੦ ਤਕ ,ਅਟਲਾਂਟਾ ਦਾ ਰੇਟ
$੫੦੦੦ ਤੋਂ $੫੨੦੦ ਤਕ !ਭਾੜੇ ਦਾ ਟ੍ਰਕਾਂ ਦੀ ਗਿਣਤੀ ਅਤੇ ਹਫਤੇ ਦੇ ਦਿਨ ਨਾਲ ਸੰਬੰਧ ਹੈ !ਬਾਕੀ ਫਿਰ ਸਹੀ ,ਇਸ ਵੇਲੇ ਜਾਣ ਦਾ ਵੇਲਾ ਹੈ !
on June 22nd, 2010 198 Comments
This blog & web site is created for truckers of punjabi background.From plying/driving trucks from peshawer to calcutta,kashmir to madras and all the way in between,punjabi truckers have now spread all over the globe.These truckers have created a niche for themself pre and post 1947.Like all other proffesions trucking has its own problems,trditions and peculiarities.We would like to adress these topics in coming days,plus info on new rules regulations,freight rates,and traffic tickets.This blog has google transliteration plugin so you can post in over 20 languages including,punjabi,hindi,urdu and many more.You can blog on any subject that you desire,including adult and erotic subjects.We will not censor your posts/comments no matter what coz we believe in free expression,the only exception being any illegal matter.So go ahead express your self keep on trucking and start blogging.Administration.
on June 22nd, 2010 178 Comments
ਇਹ ਬ੍ਲਾਗ ਅਤੇ ਵੇਬ ਸਾਇਟ ਸਾਰੇ ਪੰਜਾਬੀ ਟਰਕ ਡ੍ਰਾਈਵਰ ਅਤੇ ਟਰਕ ਮਾਲਕ ਨੂੰ ਸਮਰਪਿਤ ਹੈ ,ਪੰਜਾਬੀ
ਟਰਕ ਡ੍ਰਾਈਵਰ ਜੋ ਕਿ ਪਹਿਲਾਂ ਪਸ਼ੌਰ ਤੋਂ ਕਲਕਤਾ ਤਕ ਅਤੇ ਫਿਰ ੧੯੪੭ ਤੋਂ ਬਾਦ ਪੰਜਾਬ ਤੋਂ ਬੰਗਾਲ ਅਤੇ
ਕਸ਼ਮੀਰ ਤੋਂ ਮਦਰਾਸ ਤਕ ਟਰਕ ਚਲੋਂਦੇ ਸਨ ,ਅਜ ਸਾਰੀ ਦੁਨਿਯਾ ਵਿਚ ਫੈਲ ਚੁਕੇ ਹਨ | ਹਰ ਪੇਸ਼ੇ ਦੀ ਤਰਾਂ
ਟ੍ਰਕਿੰਗ ਪੇਸ਼ੇ ਦੀਆਂ ,ਆਪਣੀਆਂ ਮੁਸ਼ਕਲਾਂ ਅਤੇ ਆਪਣੀਆਂ ਰਵਾਇਤਾਂ ਹਨ |ਇਸ ਸਾਰੇ ਬ੍ਲਾਗ ਵਿਚ ਰੋਜ਼ਾਨਾ ਹੀ
ਇਨਾਂ ਬਾਰੇ ਚਰਚਾ ਅਤੇ ਗਲਬਾਤ ਹੁੰਦੀ ਰਹੇਗੀ |ਤੁਸੀਂ ਆਪਣੇ ਵਿਚਾਰ ਅਤੇ ਨਜ਼ਰਿਆ ਇਥੇ ਪੋਸਟ ਕਰ ਸਕਦੇ
ਹੋ |ਤੁਹਾਡੀ ਹਰ ਤਰਾਂ ਦੀ ਗਲਬਾਤ ਅਤੇ ਵਿਚਾਰਾਂ ਦਾ ਇਥੇ ਸਵਾਗਤ ਹੈ |ਹੋਰ ਅਖਬਾਰਾਂ ਅਤੇ ਵੇਬ ਸਾਇਟ ਦੀ
ਤਰਾਂ ਅਸੀਂ ਕਿਸੇ ਤਰਾਂ ਦੀ ਸੇੰਸਰ ਸ਼ਿਪ ਨਹੀਂ ਵਰਤਦੇ ਇਹ ਸਾਡਾ ਵਾਦਾ ਹੈ |ਸੋ ਜੋ ਵੀ ਦਿਲ ਅਤੇ ਦਿਮਾਗ ਵਿਚ
ਹੈ ,ਇਥੇ ਲਿਖੋ |